ਫੰਕਸ਼ਨ

  • ਪੰਜਾਬ ਰਾਜ ਵਿੱਚ ਆਈ.ਟੀ. ਉਦਯੋਗ ਨੂੰ ਤਰੱਕੀ ਦੇ ਲਈ ਢੁਕਵੇਂ ਰਣਨੀਤਕ ਅਤੇ ਪ੍ਰਭਾਵਸ਼ਾਲੀ ਯੋਜਨਾ / ਢਾਂਚਾ ਤਿਆਰ ਕਰਨ ਲਈ ਅਤੇ ਇਸਦੇ ਕੁਸ਼ਲ ਨਿਗਰਾਨੀ ਅਤੇ ਪ੍ਰਬੰਧਨ ਲਈ ਵਧੀਆ ਤਰੀਕੇ ਨਾਲ ਅਤੇ ਸੰਚਾਲਨ ਸੰਬੰਧੀ ਫ਼ੈਸਲੇ ਕਰਨ ਲਈ।
  • ਸੂਚਨਾ ਤਕਨਾਲੋਜੀ (ਆਈ.ਟੀ.), ਸੂਚਨਾ ਤਕਨੀਕ ਯੋਗ ਸੇਵਾਵਾਂ (ਆਈ.ਟੀ.ਈ.ਐੱਸ.) ਅਤੇ ਗਿਆਨ ਉਦਯੋਗ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੇ ਅਮਲ ਦੀ ਨਿਗਰਾਨੀ ਕਰਨ ਲਈ ਨੀਤੀ ਦੀ ਰੂਪ-ਰੇਖਾ, ਸਮੀਖਿਆ ਅਤੇ ਸੋਧ।
  • ਪੰਜਾਬ ਵਿੱਚ ਆਈ.ਟੀ., ਗਿਆਨ ਅਤੇ ਆਈ.ਟੀ.ਈ.ਐਸ. ਸੈਕਟਰ ਵਿੱਚ ਨਿਵੇਸ਼ ਲਿਆਉਣਾ।
  • ਰਾਜ ਦੀ ਮਾਰਕੀਟਿੰਗ, ਸੂਚਨਾ ਤਕਨਾਲੋਜੀ (ਆਈ.ਟੀ.), ਗਿਆਨ ਅਤੇ ਆਈ.ਟੀ.ਈ. ਐਸ. ਉਦਯੋਗ ਦੇ ਖੇਤਰ ਵਿੱਚ ਇੱਕ ਪਸੰਦੀਦਾ ਨਿਵੇਸ਼ ਮੰਜ਼ਿਲ ਦੇ ਰੂਪ ਵਿੱਚ ਕਰਨ ਲਈ।
  • ਸੂਚਨਾ ਤਕਨਾਲੋਜੀ (ਆਈ.ਟੀ.), ਸੂਚਨਾ ਤਕਨਾਲੋਜੀ ਨਾਲ ਜੁੜੀਆਂ ਸੇਵਾਵਾਂ (ਆਈ.ਟੀ.ਈ.ਐੱਸ.) ਅਤੇ ਗਿਆਨ ਉਦਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵੱਖੋ-ਵੱਖਰੇ ਹਿੱਸੇਦਾਰਾਂ ਜਿਵੇ ਕੀ ਉਦਯੋਗ ਵਿਭਾਗ, ਇਨਵੈਸਟਮੈਂਟ ਪ੍ਰਮੋਸ਼ਨ ਵਿਭਾਗ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਸੂਚਨਾ ਤੇ ਸੰਚਾਰ ਤਕਨਾਲੋਜੀ ਨਿਗਮ ਲਿਮਿਟੇਡ, ਰੁਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ, ਤਕਨੀਕੀ ਸਿੱਖਿਆ ਵਿਭਾਗ ਅਤੇ ਸਿਖਲਾਈ, ਨਾਗਰਿਕਾਂ ਅਤੇ ਕਾਰੋਬਾਰਾਂ ਆਦਿ ਵਿਚ ਸਹਿਯੋਗ ਦੇ ਪ੍ਰਭਾਵਸ਼ਾਲੀ ਪੱਧਰਾਂ ਲਿਆਉਣ ਲਈ।
  • ਸੂਬੇ ਵਿੱਚ ਆਈ.ਟੀ. ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਆਈ.ਟੀ. ਉਦਯੋਗ ਅਤੇ ਆਈ.ਟੀ. ਕੋਰੀਡੋਰ ਦੇ ਵਿਕਾਸ ਲਈ ਵੱਖ ਵੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਲੋੜੀਂਦੇ ਕਦਮ ਚੁੱਕਣੇ।
  • ਪ੍ਰਾਈਵੇਟ ਸੈਕਟਰ / ਉਦਯੋਗਿਕ ਐਸੋਸੀਏਸ਼ਨਾਂ / ਸੰਸਥਾਵਾਂ ਤੋਂ ਘਰੇਲੂ ਅਤੇ ਵਿਦੇਸ਼ੀ ਸਰੋਤਾਂ ਤੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ਾਂ ਦੇ ਨਾਲ ਸਭ ਤੋਂ ਵਧੀਆ ਅਭਿਆਸਾਂ ਅਤੇ ਸਫਲਤਾ ਦੀਆਂ ਕਹਾਣੀਆਂ ਦਾ ਅਧਿਐਨ ਕਰਨ ਲਈ ਸਲਾਹ ਅਤੇ ਮਾਰਗ-ਦਰਸ਼ਨ ਦੀ ਮੰਗ ਕਰਨਾ।
  • ਪੰਜਾਬ ਦੇ ਨੌਜਵਾਨਾਂ ਦੇ ਵਿਕਸਤ ਹੁਨਰ ਅਤੇ ਗਿਆਨ ਅਨੁਸਾਰ, ਲੋੜੀਦੇ ਖੇਤਰਾਂ ਵਿੱਚ ਲੋੜੀਂਦੇ ਪਲੇਸਮੈਂਟ ਲਈ ਉਚਿਤ ਕਦਮ ਉਠਾਉਣ ਲਈ।
Back to Top